GURU GOBIND SINGH
"ਖਾਲਸਾ ਮੇਰਾ ਰੂਪ ਹੈ ਖਾਸ,
ਖਾਲਸੇ ਮੈ ਹਉ ਕਰਉ ਨਿਵਾਸ"।
ਆਪ ਨੇ ਪਿਤਾ ਗੁਰੂ ਤੇਗ ਬਹਾਦੁਰ ਨੂੰ ,
ਹਿੰਦੂ ਧਰਮ ਦੀ ਰੱਖਿਆ ਲਈ ਵਾਰਿਆ ।
ਗੁਰੂ ਗੋਬੰਦ ਸਿੰਘ ਜੀ ਨੇ ਲੋਕਾ ਖ਼ਾਤਰ,
ਆਪਣਾ ਸਾਰਾ ਪਰਿਵਾਰ ਵਾਰਿਆ।
ਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ ,
ਜ਼ਿੰਦਾ ਨੀਹਾਂ ਵਿੱਚ ਚੁਣੇ ਗਏ।
ਆਪ ਜੀ ਦੇ ਵੱਡੇ ਸਾਹਿਬਜ਼ਾਦੇ ,
ਚਮਕੌਰ ਦੀ ਲੜਾਈ ਵਿੱਚ ਸ਼ਹੀਦ ਹੋਏ।
ਗੁਰੂ ਜੀ ਨੇ ਗੁਰੂ ਗ੍ਰੰਥ ਸਹਿਬ ਨੂੰ,
ਗੁਰੂ ਦਾ ਦਰਜਾ ਦੇ ਕੇ ਨਿਵਾਜਿਆ ।
ਅੱਜ ਅਸੀਂ ਗੁਰੂ ਦੇ ਸ਼ਬਦ ਭੁੱਲ ਗਏ ਆ,
ਅਸੀਂ ਫੈਸ਼ਨਾਂ ਤੇ ਡੁੱਲ ਗਏ ਆ।
ਅੰਮ੍ਰਿਤ ਦਾ ਕਹਿਣਾ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਰਹਿਣਾ ।

Comments
Post a Comment