ਰੁੱਖ
ਰੁੱਖ ਹੁੰਦੇ ਨੇ ਸਾਡੀ ਸਾਨ ,
ਰੁੱਖ ਹੁੰਦੇ ਨੇ ਸਾਡੀ ਜਾਨ ।
ਰੁੱਖ ਸਾਨੂੰ ਆਕਸੀਜਨ ਦਿੰਦੇ ਨੇ ,
ਜਿਹੜੀ ਰੱਖਦੀ ਸਾਨੂੰ ਜਿਉਂਦੇ ।
ਰੁੱਖਾਂ ਤੋਂ ਸਾਨੂੰ ਠੰਢੀ ਛਾਂ ਮਿਲਦੀ ,
ਜਿਹੜੀ ਸਾਨੂੰ ਗਰਮੀ ਤੋਂ ਬਚਾਉਂਦੀ ਆ।
ਰੁੱਖ ਸਾਡੇ ਲਈ ਬਹੁਤ ਲਾਭਦਾਇਕ ਹੁੰਦੇ ਨੇ ,
ਕਹਿੰਦੀ ਦੁਨੀਆਂ ਸਾਰੀ।
ਰੁੱਖ ਨੂੰ ਨਾ ਵੱਢੇ,
ਇਹ ਧਰਤੀ ਨੂੰ ਖੁਰਨ ਤੋਂ ਬਚਾਉਂਦੇ ਨੇਂ ।
ਰੁੱਖ ਹੁੰਦੇ ਨੇ ਸਾਡੇ ਮਾਤਾ-ਪਿਤਾ ਵਾਂਗੂੰ ,
ਇਸ ਨੂੰ ਸੰਭਾਲ ਕੇ ਰੱਖੋ ।
ਰੁੱਖਾਂ ਤੋਂ ਸਾਨੂੰ ਲੱਕੜੀ ਮਿਲਦੀ ,
ਜਿਹੜੀ ਸਾਡੇ ਬਹੁਤ ਕੰਮ ਆਉਂਦੀ ਆ।
ਰੁੱਖਾਂ ਤੋਂ ਸਾਨੂੰ ਫਲ ਮਿਲਦੇ ਨੇ,
ਜੋ ਲੱਗਦੇ ਬੜੇ ਪਿਆਰੇ।
ਧਾਲੀਵਾਲ ਰੁੱਖ ਵੱਧ ਤੋਂ ਵੱਧ ਲਾਵੋ ,
ਧਰਤੀ ਨੂੰ ਪ੍ਰਦੂਸ਼ਣ ਹੋਣ ਤੋਂ ਬਚਾਉ।

Comments
Post a Comment