HOSTORY KISHANGARH SEDHA SINGH WALA
ABOUT KISHANGARH URF SEDHA SINGH WALA PUNJABI : ਪੈਪਸੂ ਦੀ ਇਤਿਹਾਸਕ ਮੁਜਾਰਾ ਲਹਿਰ ਦੇ ਸ਼ਹੀਦ ਹੋਏ ਸਾਥੀਆਂ ਦੀ ਯਾਦ ਵਿਚ 19 ਮਾਰਚ ਨੂੰ ਹਰ ਸਾਲ ਸ਼ਹੀਦੀ ਕਾਨਫ਼ਰੰਸ ਮੁਜਾਰਾ ਘੋਲ ਦੇ ਕੇਂਦਰ ਰਹੇ ਪਿੰਡ ਕਿਸ਼ਨਗੜ੍ਹ ਵਿਖੇ ਕੀਤੀ ਜਾਂਦੀ ਹੈ। ਇਸ ਵਾਰ ਇਨ੍ਹਾਂ ਸ਼ਹੀਦਾਂ ਦਾ 72ਵਾਂ ਸ਼ਹੀਦੀ ਦਿਵਸ ਦਿੱਲੀ ਦੇ ਬਾਰਡਰਾਂ ’ਤੇ ਇਨਕਲਾਬੀ ਜੋਸ਼ ਤੇ ਉਤਸ਼ਾਹ ਨਾਲ ਮਨਾਏ ਜਾਣ ਦਾ ਫ਼ੈਸਲਾ ਸੰਯੁਕਤ ਕਿਸਾਨ ਮੋਰਚਾ ਵੱਲੋਂ ਕੀਤਾ ਗਿਆ ਹੈ। ਇਹ ਹਥਿਆਰਬੰਦ ਘੋਲ ਤੇਜਾ ਸਿੰਘ ਸੁਤੰਤਰ, ਜੰਗੀਰ ਸਿੰਘ ਜੋਗਾ, ਧਰਮ ਸਿੰਘ ਫੱਕਰ ਤੇ ਛੱਜੂਮਲ ਵੈਦ ਆਦਿ ਦਲੇਰ ਤੇ ਸੂਝਵਾਨ ਆਗੂਆਂ ਦੀ ਸੁਚੱਜੀ ਅਗਵਾਈ ਥੱਲੇ ਲੜਿਆ ਗਿਆ। ਹੁਣ ਤੱਕ ਕਿਸਾਨੀ ਘੋਲਾਂ ਵਿਚੋਂ ਇਹ ਅੰਦੋਲਨ ਵਿਲੱਖਣ ਹੈ, ਜਿਸਨੇ ਸਭ ਤੋਂ ਘੱਟ ਜਾਨੀ ਨੁਕਸਾਨ ਕਰਕੇ ਤੇ ਕਰਵਾ ਕੇ ਸਭ ਤੋਂ ਵੱਡੀ ਪ੍ਰਾਪਤੀ ਨਾਲ 16 ਲੱਖ ਕਿਲੇ ਤੋਂ ਵਧ ਦੀ ਜ਼ਮੀਨ ਦੇ ਮੁਜਾਰਿਆਂ ਨੂੰ ਮਾਲਕ ਬਣਾਇਆ। ਉਕਤ ਲਹਿਰ ਦੀ 40ਵੀਂ ਵਰ੍ਹੇਗੰਢ 1988 ਵਿਚ ਮਾਨਸਾ ਵਿਖੇ ਮਨਾਈ ਗਈ । ਕਿਸਾਨ ਸਭਾ ਦੀ ਵੱਡੀ ਲੀਡਰਸ਼ਿਪ ਤੋਂ ਇਲਾਵਾਂ ਤਤਕਾਲੀਨ ਪੈਪਸੂ ਸਰਕਾਰ ਦੇ ਸਾਬਕਾ ਮੰਤਰੀ ਮਰਹੂਮ ਦਾਰਾ ਸਿੰਘ ਖਰਾਬ ...